Page 417
ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩
ਰਾਗ ਆਸਾ ਪਹਿਲੀ ਪਾਤਸ਼ਾਹੀ। ਅਸ਼ਟਪਦੀਆਂ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥
ਸੀਸ ਜੋ ਮੀਢੀਆਂ ਨਾਲ ਸਜੇ ਹੋਏ ਹਨ ਅਤੇ ਜਿਨ੍ਹਾਂ ਦੇ ਚੀਰ ਸੰਧੂਰ ਨਾਲ ਭਰੇ ਹੋਏ ਹਨ।

ਸੇ ਸਿਰ ਕਾਤੀ ਮੁੰਨੀਅਨ੍ਹ੍ਹਿ ਗਲ ਵਿਚਿ ਆਵੈ ਧੂੜਿ ॥
ਉਹ ਸੀਸ ਕੈਚੀ ਨਾਲ ਮੁੰਨੇ ਜਾ ਰਹੇ ਹਨ ਅਤੇ ਤੀਮੀਆਂ ਦੇ ਸੰਘ ਘਟੇ ਵਿੱਚ ਬੰਦ ਹੋਏ ਹਨ।

ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨ੍ਹ੍ਹਿ ਹਦੂਰਿ ॥੧॥
ਉਹ ਮਹਿਲ ਮਾੜੀਆਂ ਅੰਦਰ ਵਸਦੀਆਂ ਸਨ, ਪਰ ਹੁਣ ਉਨ੍ਹਾਂ ਨੂੰ ਮਹਿਲ-ਮਾੜੀਆਂ ਦੇ ਨੇੜੇ ਭੀ ਬੈਠਣਾ ਨਹੀਂ ਮਿਲਦਾ।

ਆਦੇਸੁ ਬਾਬਾ ਆਦੇਸੁ ॥
ਨਮਸ਼ਕਾਰ ਹੈ ਪਿਤਾ ਜੀ! ਨਮਸਕਾਰ! ਹੈ ਆਦਿ ਸੁਆਮੀ!

ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥
ਤੇਰਾ ਓੜਕ ਜਾਣਿਆ ਨਹੀਂ ਜਾਂਦਾ, ਤੂੰ ਅਨੇਕਾਂ ਨਜ਼ਾਰੇ ਹਰਦਮ ਰਚਦਾ ਅਤੇ ਵੇਖਦਾ ਹੈ। ਠਹਿਰਾਉ।

ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥
ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ, ਉਨ੍ਹਾਂ ਦੇ ਕੰਤ ਉਨ੍ਹਾਂ ਦੇ ਲਾਗੇ ਸੁੰਦਰ ਮਲੂਮ ਹੁੰਦੇ ਸਨ।

ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥
ਉਹ ਡੋਲੀਆਂ ਵਿੱਚ ਬੈਠ ਕੇ ਆਈਆਂ ਸਨ, ਜੋ ਹਾਥੀ-ਦੰਦ ਨਾਲ ਸਜਾਈਆਂ ਹੋਈਆਂ ਸਨ।

ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥
ਉਨ੍ਹਾਂ ਦੇ ਸਿਰਾਂ ਉੱਪਰ ਦੀ ਜਲ ਵਾਰਨੇ ਕੀਤਾ ਜਾਂਦਾ ਸੀ ਅਤੇ ਝਲਮਲ ਝਲਮਲ ਕਰਦੇ ਪੱਖੇ ਐਨ ਉਨ੍ਹਾਂ ਉਤੇ ਫੇਰੇ ਜਾਂਦੇ ਸਨ।

ਇਕੁ ਲਖੁ ਲਹਨ੍ਹ੍ਹਿ ਬਹਿਠੀਆ ਲਖੁ ਲਹਨ੍ਹ੍ਹਿ ਖੜੀਆ ॥
ਜਦ ਉਹ ਬੈਠੀਆਂ, ਉਨ੍ਹਾਂ ਨੂੰ ਲੱਖਾਂ ਰੁਪਏ ਦਿਤੇ ਗਏ ਅਤੇ ਲੱਖਾਂ ਹੀ ਭੇਟਾ ਕੀਤੇ ਗਏ ਜਦ ਉਹ ਖੜੀਆਂ ਹੋਈਆਂ।

ਗਰੀ ਛੁਹਾਰੇ ਖਾਂਦੀਆ ਮਾਣਨ੍ਹ੍ਹਿ ਸੇਜੜੀਆ ॥
ਉਹ ਖੌਪਾ ਤੇ ਛੁਹਾਰੇ ਖਾਂਦੀਆਂ ਸਨ, ਅਤੇ ਪਲੰਘਾਂ ਤੇ ਅਨੰਦ ਲੈਦੀਆਂ ਸਨ।

ਤਿਨ੍ਹ੍ਹ ਗਲਿ ਸਿਲਕਾ ਪਾਈਆ ਤੁਟਨ੍ਹ੍ਹਿ ਮੋਤਸਰੀਆ ॥੩॥
(ਹੁਣ) ਉਨ੍ਹਾਂ ਦੀਆਂ ਗਰਦਨਾਂ ਦੁਆਲੇ ਰੱਸੇ ਪਾਏ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਮੋਤੀਆਂ ਦੀਆਂ ਲੜੀਆਂ ਟੁੱਟ ਗਈਆਂ ਹਨ।

ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹ੍ਹੀ ਰਖੇ ਰੰਗੁ ਲਾਇ ॥
ਦੋਵੇ, ਦੌਲਤ ਤੇ ਯੁਵਕ ਸੁੰਦਰਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਬਹਾਰਾ ਲਾ ਰਖੀਆਂ ਸਨ, ਹੁਣ ਉਨ੍ਹਾਂ ਦੀਆਂ ਦੁਸ਼ਮਨ ਹੋ ਗਈਆਂ ਹਨ।

ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥
ਸਿਪਾਹੀਆਂ ਨੂੰ ਹੁਕਮ ਦਿੱਤਾ ਗਿਆ, ਜੋ ਬੇਇੱਜ਼ਤ ਕਰਕੇ ਉਨ੍ਹਾਂ ਨੂੰ ਲੈ ਗਏ!

ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥
ਜੇਕਰ ਉਸ ਨੂੰ ਚੰਗਾ ਲਗੇ, ਉਹ ਬਜੂਰਗੀ ਬਖਸ਼ਦਾ ਹੈ, ਜੇਕਰ ਉਸ ਨੂੰ ਚੰਗਾ ਲਗੇ, ਉਹ ਸਜ਼ਾ ਦਿੰਦਾ ਹੈ।

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥
ਜੇਕਰ ਜੀਵ ਵੇਲੇ ਸਿਰ, ਪਹਿਲਾਂ ਸੁਆਮੀ ਦਾ ਸਿਮਰਨ ਕਰੇ, ਤਦ ਊਸ ਨੂੰ ਸਜਾ ਕਿਉਂ ਮਿਲੇ?

ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥
ਅਨੰਦ ਮਾਨਣ, ਵਿਸ਼ਈ ਨਜ਼ਾਰਿਆਂ ਅਤੇ ਰੰਗ ਰਲੀਆਂ ਅੰਦਰ ਹਾਕਮਾਂ ਨੇ ਆਪਣੀ ਆਤਮਾ ਵੰਞਾ (ਮਾਰ) ਛੱਡੀ ਸੀ।

ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥
ਜਦ ਬਾਬਰ ਦੇ ਰਾਜ ਦਾ ਢੰਡੋਰਾ ਪਿੱਟ ਗਿਆ ਤਾਂ ਕਿਸੇ (ਪਠਾਣ) ਸ਼ਹਿਜਾਦੇ ਨੇ ਖਾਣਾ ਨਾਂ ਖਾਧਾ।

ਇਕਨਾ ਵਖਤ ਖੁਆਈਅਹਿ ਇਕਨ੍ਹ੍ਹਾ ਪੂਜਾ ਜਾਇ ॥
ਕਈਆਂ ਦੇ ਪੰਜਾਂ ਨਿਮਾਜ਼ਾ ਦੇ ਵਕਤ ਖੋਏ ਗਏ ਹਨ ਅਤੇ ਕਈਆਂ ਦਾ ਪੁਜਾ-ਪਾਠ ਦਾ ਸਮਾਂ ਚਲਿਆ ਗਿਆ ਹੈ।

ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥
ਪਵਿੱਤਰ ਵਲਗਣ ਦੇ ਬਗੈਰ, ਹਿੰਦੁ ਤ੍ਰੀਮਤਾ, ਕਿਸੇ ਤਰ੍ਹਾਂ ਹੁਣ ਨਹਾ ਕੇ ਤਿਲਕ ਲਾਉਣਗੀਆਂ?

ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥
ਉਨ੍ਹਾਂ ਦੇ ਕਦੇ ਭੀ ਆਪਣੇ ਰਾਮ ਦਾ ਆਰਾਧਨ ਨਹੀਂ ਕੀਤਾ, ਹੁਣ ਉਨ੍ਹਾਂ ਨੂੰ ਖੁਦਾ ਭੀ ਆਖਣਾ ਨਹੀਂ ਮਿਲਦਾ।

ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥
ਕਈ ਆਪਣੇ ਘਰਾਂ ਨੂੰ ਮੁੜ ਆਉਂਦੇ ਹਨ ਅਤੇ ਕਈ ਉਨ੍ਹਾਂ ਨੂੰ ਮਿਲ ਕੇ ਆਪਣੇ ਸਨਬੰਧੀਆਂ ਦੀ ਸੁਖਸਾਂਦ ਪੁੱਛਦੇ ਹਨ।

ਇਕਨ੍ਹ੍ਹਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥
ਕਈਆਂ ਦੀ ਕਿਸਮਤ ਵਿੱਚ ਏਹੋ ਕੁੱਛ ਲਿਖਿਆ ਹੋਇਆ ਹੈ, ਕਿ ਤਕਲੀਫ ਵਿੱਚ ਬੈਠ ਕੇ ਉਹ ਰੋਂਦੇ ਰਹਿਣ।

ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥
ਜਿਹੜਾ ਕੁੱਛ ਉਸ (ਵਾਹਿਗੁਰੂ) ਨੂੰ ਚੰਗਾ ਲੱਗਦਾ ਹੈ, ਕੇਵਲ ਓਹੀ ਹੁੰਦਾ ਹੈ, ਹੇ ਨਾਨਕ! ਆਦਮੀ ਕੀ ਹੈ?

ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।

ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥
ਉਹ ਖੇਡਾਂ ਅਸਤਬਲ ਅਤੇ ਕੋਤਲ ਕਿਥੇ ਹਨ?

ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥
ਕਿੱਥੇ ਹਨ ਨਗਾਰੇ ਤੇ ਬਿਗਲ? ਕਿੱਥੇ ਹਨ ਉਹ ਤਲਵਾਰਾਂ ਦੇ ਗਾਤ੍ਰੇ ਤੇ ਰਥ? ਕਿੱਥੇ ਹਨ ਉਹ ਸੂਹੇ ਰੰਗੀਆਂ ਵਰਦੀਆਂ?

ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥
ਕਿੱਥੇ ਹਨ ਉਹ ਸ਼ੀਸ਼ੇ-ਜੜਤ ਅੰਗੂਠੀਆਂ ਤੇ ਸੁੰਦਰ ਚਿਹਰੇ? ਉਹ ਹੁਣ ਏਥੇ ਦਿਸਦੇ ਨਹੀਂ।

ਇਹੁ ਜਗੁ ਤੇਰਾ ਤੂ ਗੋਸਾਈ ॥
ਇਹ ਜਹਾਨ ਤੈਡਾ ਹੈ। ਤੂੰ ਸੰਸਾਰ ਦਾ ਸੁਆਮੀ ਹੈ।

ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥
ਇਕ ਮੁਹਤ ਵਿੱਚ ਤੂੰ ਕਾਇਮ ਕਰਦਾ ਜਾਂ ਉਖੇੜ ਦਿੰਦਾ ਹੈ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਤੂੰ ਧਨ-ਦੌਲਤ ਨੂੰ ਵਰਤਾਉਂਦਾ ਹੈ। ਠਹਿਰਾਉ।

ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥
ਕਿੱਥੇ ਹਨ ਉਹ ਮਕਾਨ, ਦਰਵਾਜ਼ੇ, ਮਹਿਲ ਮਾੜੀਆਂ ਅਤੇ ਮੰਦਰ? ਕਿੱਥੇ ਹਨ ਉਹ ਸੁੰਦਰ ਸਰਾਵਾਂ?

ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥
ਕਿੱਥੇ ਹੈ ਸੁੰਦਰੀ ਦਾ ਉਹ ਆਰਾਮ ਤਲਬ ਪਲੰਘ ਜਿਸ ਨੂੰ ਵੇਖ ਕੇ ਆਦਮੀ ਨੂੰ ਨੀਦਰ ਨਹੀਂ ਸੀ ਆਉਂਦੀ?

ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥
ਕਿੱਥੇ ਹਨ ਉਹ ਪਾਨਾਂ ਦੇ ਬੀੜੇ, ਪਾਨ-ਵੇਚਣ ਵਾਲੀਆਂ ਅਤੇ ਮਨੋਹਰ ਪਰੀਆਂ? ਉਹ ਛਾਂ ਦੀ ਮਾਨੰਦ ਅਲੋਪ ਹੋ ਗਈਆਂ ਹਨ।

ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥
ਏਸ ਦੌਲਤ ਦੀ ਖਾਤਰ ਘਣੇਰੇ ਤਬਾਹ ਹੋ ਗਏ ਹਨ। ਇਸ ਦੌਲਤ ਨੇ ਬਹੁਤਿਆਂ ਨੂੰ ਖੁਆਰ ਕੀਤਾ ਹੈ।

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥
ਗੁਨਾਹਾਂ ਦੇ ਬਗੈਰ ਇਹ ਦੌਲਤ ਇੱਕਤ੍ਰ ਨਹੀਂ ਹੁੰਦੀ ਅਤੇ ਮਰਿਆ ਹੋਇਆ ਦੇ ਇਹ ਨਾਲ ਨਹੀਂ ਜਾਂਦੀ।

ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥
ਜਿਸ ਨੂੰ ਸਿਰਜਣਹਾਰ ਖੁਦ ਮਲੀਆਮੇਟ ਕਰਦਾ ਹੈ, ਪਹਿਲਾਂ ਉਸ ਪਾਸੋਂ ਉਹ ਨੇਕੀਆਂ ਖੋਹ ਲੈਦਾ ਹੈ।

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥
ਜਦ ਉਨ੍ਹਾਂ ਪਾਤਸ਼ਾਹ ਬਾਬਰ ਦੇ ਹਮਲੇ ਬਾਬਤ ਸੁਣਿਆ ਤਾਂ ਕ੍ਰੋੜਾਂ ਮਜ਼ਹਬੀ ਆਗੁ ਉਸ ਠੱਲਣ ਤੋਂ ਅਸਮਰਥ ਹੋ ਗਏ ਹਨ।

copyright GurbaniShare.com all right reserved. Email