ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥
ਉਸ ਨੇ ਘਰ, ਆਰਾਮ ਦੇ ਟਿਕਾਣੇ ਅਤੇ ਮਜਬੂਤ ਮਹਿਲ ਸਾੜ ਸੁੱਟੇ ਅਤੇ ਟੁਕੜੇ ਟੁਕੜੇ ਕੀਤੇ ਹੋਏ ਸਹਿਜਾਦਿਆਂ ਨੂੰ ਘੱਟੇ ਵਿੱਚ ਰੁਲਾ ਦਿਤਾ। ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥ ਕੋਈ ਮੁਗਲ ਅੰਨ੍ਹਾਂ ਨਾਂ ਹੋਇਆ ਅਤੇ ਸਿਕੇ ਨੇ ਭੀ ਕੋਈ ਕਰਾਮਾਤ ਨਾਂ ਵਿਖਾਈ। ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥ ਮੁਗਲਾ ਤੇ ਪਠਾਣਾ ਦੇ ਵਿਚਕਾਰ ਯੁੱਧ ਹੋਇਆ ਅਤੇ ਜੰਗ ਦੇ ਮੈਦਾਨ ਅੰਦਰ ਤਲਵਾਰ ਵਾਹੀ ਗਈ। ਓਨ੍ਹ੍ਹੀ ਤੁਪਕ ਤਾਣਿ ਚਲਾਈ ਓਨ੍ਹ੍ਹੀ ਹਸਤਿ ਚਿੜਾਈ ॥ ਉਨ੍ਹਾਂ ਮੁਗਲਾਂ ਨੇ ਆਪਣੀਆਂ ਬੰਦੂਕਾਂ ਸਿੰਨ ਕੇ ਛੱਡੀਆਂ ਅਤੇ ਉਨ੍ਹਾਂ ਪਠਾਨਾ ਨੇ ਹਾਥੀਆਂ ਨਾਲ ਹਮਲਾ ਕੀਤਾ। ਜਿਨ੍ਹ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹ੍ਹਾ ਮਰਣਾ ਭਾਈ ॥੫॥ ਜਿਨ੍ਹਾਂ ਦੀ ਆਯੂ ਰੂਪੀ ਚਿੱਠੀ ਵਾਹਿਗੁਰੂ ਦੇ ਦਰਬਾਰ ਵਿਚੋਂ ਪਾਟ ਗਈ ਹੈ, ਉਹ ਜਰੂਰ ਹੀ ਮਰਨਗੇ, ਹੇ ਮੇਰੇ ਵੀਰਨੇ! ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥ ਹਿੰਦੂਆਂ, ਮੁਸਲਮਾਨਾਂ, ਭੱਟਆਂ ਅਤੇ ਰਾਜਪੂਤਾਂ ਦੀਆਂ ਇਸਤਰੀਆਂ ਸਨ। ਇਕਨ੍ਹ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹ੍ਹਾ ਵਾਸੁ ਮਸਾਣੀ ॥ ਕਈਆਂ ਦੇ ਕਪੜੇ ਸਿਰ ਤੋਂ ਪੈਰਾ ਤਾਈ ਲੀਰਾਂ ਹੋਏ ਹੋਏ ਸਨ ਤੇ ਕਈਆਂ ਦਾ ਵਸੇਬਾ ਸਿਵਿਆ ਵਿੱਚ ਹੋ ਗਿਆ ਸੀ। ਜਿਨ੍ਹ੍ਹ ਕੇ ਬੰਕੇ ਘਰੀ ਨ ਆਇਆ ਤਿਨ੍ਹ੍ਹ ਕਿਉ ਰੈਣਿ ਵਿਹਾਣੀ ॥੬॥ ਜਿਨ੍ਹਾਂ ਦੇ ਸੁਹਣੇ ਖਸਮ ਘਰਾਂ ਵਿੱਚ ਨਹੀਂ ਆਏ, ਉਨ੍ਹਾਂ ਦੀ ਰਾਤ ਕਿਸ ਤਰ੍ਹਾਂ ਬੀਤੀ ਹੋਵੇਗੀ? ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥ ਸਿਰਜਣਹਾਰ ਖੁਦ ਹੀ ਕਰਦਾ ਅਤੇ ਕਰਾਉਂਦਾ ਹੈ ਆਪਾਂ ਕੀਹਦੇ ਕੋਲ ਜਾ ਕੇ ਫਰਿਆਦੀ ਹੋਈਏ? ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥ ਔਖ ਤੇ ਸੌਖ ਤੇਰੀ ਰਜਾ ਅਨੁਸਾਰ ਹੈ। ਆਦਮੀ ਕਿਸ ਦੇ ਪਾਸ ਜਾ ਕੇ ਵਿਰਲਾਪ ਕਰੇ? ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥੭॥੧੨॥ ਫੁਰਮਾਨ ਕਰਨ ਵਾਲਾ ਆਪਣੇ ਫੁਰਮਾਨ ਜਾਰੀ ਕਰਕੇ ਪ੍ਰਸੰਨ ਹੁੰਦਾ ਹੈ। ਨਾਨਕ, ਪ੍ਰਾਣੀ ਨੂੰ ਉਹ ਕੁਛ ਮਿਲਦਾ ਹੈ ਜੋ ਉਸ ਲਈ ਧੁਰੋ ਲਿਖਿਆ ਹੋਇਆ ਹੈ। ੴ ਸਤਿਗੁਰ ਪ੍ਰਸਾਦਿ ॥ ਆਸਾ ਕਾਫੀ ਪਹਿਲੀ ਪਾਤਸ਼ਾਹੀ! ਅਸ਼ਟਪਦੀਆਂ। ਆਸਾ ਕਾਫੀ ਮਹਲਾ ੧ ਘਰੁ ੮ ਅਸਟਪਦੀਆ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ ॥ ਜਿਸ ਤਰ੍ਹਾਂ ਵਾਗੀ ਥੋੜ੍ਹੇ ਸਮੇ ਲਈ ਚਰਾਂਦ ਵਿੱਚ ਆਉਂਦਾ ਹੈ, ਏਸੇ ਤਰ੍ਹਾਂ ਹੀ ਪ੍ਰਾਣੀ ਜਗਤ ਅੰਦਰ ਹੈ। ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥੧॥ ਇਨਸਾਨ ਝੂਠ ਦੀ ਕਿਰਤ ਕਰਦੇ ਹਨ ਅਤੇ ਆਪਣਾ ਘਰ ਬੂਹਾ ਬਣਾਉਂਦੇ ਹਨ। ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ ॥੧॥ ਰਹਾਉ ॥ ਬੇਦਾਰ ਹੋਵੋ, ਬੇਦਾਰ ਹੋਵੋ, ਤੁਸੀਂ ਨਿੰਦਰਾਲਿਓ, ਅਤੇ ਵੇਖੋ ਕਿ ਭਉਰਾ ਵਾਪਾਰੀ (ਆਤਮਾ) ਜਾ ਰਿਹਾ ਹੈ। ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ ॥ ਜੇਕਰ ਤੂੰ ਸਦੀਵ ਤੇ ਹਮੇਸ਼ਾਂ ਏਥੇ ਵਸਣਾ ਹੈ, ਤਾਂ ਮਕਾਨ ਬਣਾ। ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ ॥੨॥ ਹਰੇਕ ਜਣਾ ਇਸ ਨੂੰ ਜਾਣ ਲਵੇ ਕਿ ਸਰੀਰ ਢਹਿ ਪਊਗਾ ਅਤੇ ਭਊਰ ਟੂਟ ਵੰਞੇਗਾ। ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ ॥ ਤੁਸੀਂ ਕਿਉਂ ਅਫਸੋਸ, ਅਫਸੋਸ ਪੁਕਾਰਦੀਆਂ ਹੋ ਉਹ ਸਾਹਿਬ ਹੁਣ ਹੈ ਅਤੇ ਅੱਗੇ ਨੂੰ ਹੋਵੇਗਾ ਭੀ। ਤੁਮ ਰੋਵਹੁਗੇ ਓਸ ਨੋ ਤੁਮ੍ਹ੍ਹ ਕਉ ਕਉਣੁ ਰੋਈ ॥੩॥ ਤੂੰ ਉਸ ਖਾਤਰ ਰੌਦਾ ਹੈ, ਪ੍ਰੰਤੂ ਤੈਨੂੰ ਕੌਣ ਰੋਉਗਾ? ਧੰਧਾ ਪਿਟਿਹੁ ਭਾਈਹੋ ਤੁਮ੍ਹ੍ਹ ਕੂੜੁ ਕਮਾਵਹੁ ॥ ਮੇਰੇ ਵੀਰਨੋ, ਤੁਸੀਂ ਸੰਸਾਰੀ ਵਿਹਾਰਾ ਅੰਦਰ ਖਚਤ ਹੋਏ ਹੋਏ ਹੋ ਅਤੇ ਝੁਠ ਦੀ ਕਿਰਤ ਕਰਦੇ ਹੋ! ਓਹੁ ਨ ਸੁਣਈ ਕਤ ਹੀ ਤੁਮ੍ਹ੍ਹ ਲੋਕ ਸੁਣਾਵਹੁ ॥੪॥ ਉਹ ਮਰਿਆ ਹੋਇਆ, ਬਿਲਕੁਲ ਨਹੀਂ ਸੁਣਦਾ। ਤੁਸੀਂ ਕੇਵਲ ਹੋਰਨਾ ਲੋਕਾਂ ਨੂੰ ਹੀ ਸੁਣਾਉਂਦੇ ਹੋ। ਜਿਸ ਤੇ ਸੁਤਾ ਨਾਨਕਾ ਜਾਗਾਏ ਸੋਈ ॥ ਜਿਸ ਨੇ ਉਸ ਨੂੰ ਸੁਆਲਿਆਂ ਹੈ, ਹੇ ਨਾਨਕ! ਉਹੀ ਉਸ ਨੂੰ ਬੇਦਾਰ ਕਰੇਗਾ। ਜੇ ਘਰੁ ਬੂਝੈ ਆਪਣਾ ਤਾਂ ਨੀਦ ਨ ਹੋਈ ॥੫॥ ਜੇਕਰ ਆਦਮੀ ਆਪਣੇ ਅਸਲੀ ਗ੍ਰਹਿ ਨੂੰ ਸਮਝ ਲਵੇ ਤਦ ਉਹ ਨਹੀਂ ਸੌਦਾ। ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ ॥ ਜੇਕਰ ਜਾਂਦਾ ਹੋਇਆ ਆਦਮੀ ਕੁਝ ਪਦਾਰਥ ਨਾਲ ਲੈ ਗਿਆ ਹੈ, ਤਾ ਧਨੁ ਸੰਚਹੁ ਦੇਖਿ ਕੈ ਬੂਝਹੁ ਬੀਚਾਰੇ ॥੬॥ ਤਦ ਤੂੰ ਭੀ ਦੌਲਤ ਜਮ੍ਹਾ ਕਰ ਵੇਖ, ਸੋਚ ਸਮਝ ਅਤੇ ਅਨੁਭਵ ਕਰ। ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ ॥ ਆਪਣਾ ਵਾਪਾਰ ਕਰ, ਆਪਣੇ ਮਨੋਰਥ ਨੂੰ ਪ੍ਰਾਪਤ ਕਰ, ਮਤ ਤੈਨੂੰ ਮਗਰੋ ਪਸਚਾਤਾਪ ਕਰਨਾ ਪਵੇ। ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥੭॥ ਬਦੀ ਨੂੰ ਤਿਆਗ ਦੇ ਅਤੇ ਨੇਕੀ ਦੀ ਕਮਾਈ ਕਰ, ਐਕੁਰ ਤੂੰ ਅਸਲ ਵਸਤੂ ਨੂੰ ਪਾ ਲਵੇਗਾ। ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ ॥ ਈਮਾਨ ਦੀ ਧਰਤੀ ਅੰਦਰ ਸੱਚ ਦਾ ਬੀਜ ਬੀਜ। ਤੂੰ ਐਹੋ ਜੇਹੀ ਕਿਸਮ ਦੀ ਖੇਤੀ ਕਰ। ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ ॥੮॥ ਕੇਵਲ ਤਦ ਹੀ ਤੂੰ ਵਣਜਾਰਾ ਜਾਣਿਆ ਜਾਵੇਗਾ, ਜੇਕਰ ਤੂੰ ਨਫਾ ਕਮਾ ਕੇ ਚਾਲੇ ਪਾਵੇਗਾ। ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ ॥ ਜੇਕਰ ਮਾਲਕ ਦੀ ਮਿਹਰ ਹੋਵੇ, ਤਾ ਪ੍ਰਾਣੀ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਅਤੇ ਉਨ੍ਹਾਂ ਦੇ ਉਪਦੇਸ਼ ਨੂੰ ਸਮਝਦਾ ਹੈ। ਨਾਮੁ ਵਖਾਣੈ ਸੁਣੇ ਨਾਮੁ ਨਾਮੇ ਬਿਉਹਾਰਾ ॥੯॥ ਤਦ ਉਹ ਨਾਮ ਉਚਾਰਨ ਕਰਦਾ ਹੈ, ਨਾਮ ਸ੍ਰਵਣ ਕਰਦਾ ਹੈ ਅਤੇ ਕੇਵਲ ਨਾਉ ਦਾ ਹੀ ਵਣਜ ਕਰਦਾ ਹੈ। ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ ॥ ਜਿਸ ਤਰ੍ਹਾਂ ਦਾ ਨਫਾ ਹੈ, ਉਸੇ ਤਰ੍ਹਾਂ ਦਾ ਹੀ ਘਾਟਾ। ਇਸੇ ਤਰ੍ਹਾ ਦਾ ਹੀ ਦੁਨੀਆਂ ਦਾ ਰਾਹ ਚਲਦਾ ਆਇਆ ਹੈ। ਜੋ ਤਿਸੁ ਭਾਵੈ ਨਾਨਕਾ ਸਾਈ ਵਡਿਆਈ ॥੧੦॥੧੩॥ ਜਿਹਡਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਓਹੀ ਨਾਨਕ ਦੀ ਕੀਰਤੀ ਹੈ। ਆਸਾ ਮਹਲਾ ੧ ॥ ਆਸਾ ਪਹਿਲੀ ਪਾਤਸ਼ਾਹੀ। ਚਾਰੇ ਕੁੰਡਾ ਢੂਢੀਆ ਕੋ ਨੀਮ੍ਹ੍ਹੀ ਮੈਡਾ ॥ ਮੈਂ ਚੋਹੀ ਪਾਸੀਂ ਖੋਜ ਭਾਲ ਕੀਤੀ ਹੈ, ਪਰ ਮੇਰਾ ਕੋਈ ਭੀ ਨਹੀਂ ਹੈ। ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ ॥੧॥ ਜੇਕਰ ਤੈਨੂੰ ਚੰਗਾ ਲਗੇ ਹੇ ਮੇਰੇ ਸੁਆਮੀ! ਤੂੰ ਮੇਰਾ ਹੈ ਅਤੇ ਮੈਂ ਤੇਰਾ ਹਾਂ। ਦਰੁ ਬੀਭਾ ਮੈ ਨੀਮ੍ਹ੍ਹਿ ਕੋ ਕੈ ਕਰੀ ਸਲਾਮੁ ॥ ਮੇਰੇ ਲਈ ਤੇਰੇ ਬਗੈਰ ਹੋਰ ਕੋਈ ਬੂਹਾ ਨਹੀਂ ਹੈ। ਮੈਂ ਕਿਸ ਨੂੰ ਬੰਦਨਾ ਕਰਾਂ? ਹਿਕੋ ਮੈਡਾ ਤੂ ਧਣੀ ਸਾਚਾ ਮੁਖਿ ਨਾਮੁ ॥੧॥ ਰਹਾਉ ॥ ਮੇਰਾ ਕੇਵਲ ਤੂੰ ਹੀ ਹੈ, ਹੇ ਮੇਰੇ ਮਾਲਕ। ਤੇਰਾ ਸੱਚਾ ਨਾਮ ਮੇਰੇ ਮੂੰਹ ਵਿੱਚ ਹੈ। ਠਹਿਰਾਉ। ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ ॥ ਨਿਪੁੰਨ ਅਤੇ ਧਾਰਮਕ ਆਗੁ ਬਨਣ ਦੀ ਖਾਤਰ ਕਈ ਕਰਾਮਾਤੀ ਬੰਦਿਆਂ ਦੀ ਟਹਿਲ ਕਮਾਊਦੇ ਹਨ। ਉਹ ਦੋਲਤ ਅਤੇ ਗੈਬੀ ਤਾਕਤਾਂ ਦੀ ਯਾਚਨਾ ਕਰਦੇ ਹਨ। ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ ॥੨॥ ਮੈਨੂੰ ਇੱਕ ਨਾਮ ਨਾਂ ਭੁੱਲੇ, ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਬਖਸ਼ੀ ਹੈ। copyright GurbaniShare.com all right reserved. Email |